manpreet kaur   (Manpreet kaur)
517 Followers · 64 Following

Joined 20 May 2017


Joined 20 May 2017
26 NOV 2021 AT 22:28


ਇਹ ਬੰਜ਼ਰ ਜ਼ਮੀਂ ਸੀ, ਸੁਕੂਂ ਦੀ ਕਮੀ ਸੀ,
ਬਿਖਰੀ ਸੀ ਰੂਹ ਉਹ ਜੋ ਤੈਨੂੰ ਮਿਲੀ ਸੀ।

ਤੂੰ ਆਸ਼ਿਕ ਬਣਾਇਆ, ਕਿੰਨਾਂ ਮੈਨੂੰ ਚਾਹਿਆ,
ਤੇਰੀ ਹਰ ਅਦਾ ਦਿਲ ਦੇ ਵਿੱਚ ਉੱਤਰੀ ਸੀ।

ਤੂੰ ਰੂਹ ਨੂੰ ਹੈ ਛੋਹਿਆ, ਇਹ ਦਿਲ ਤੇਰਾ ਹੋਇਆ,
ਤੈਨੂੰ ਮਿਲ ਕੇ ਲੱਗਿਆ ਕਿ ਤੇਰੀ ਕਮੀ ਸੀ।

ਇਹ ਬੀਤੇ ਜੋ ਪਲ ਨੇ, ਹਾਂ ਯਾਦ ਆਉਣੇ ਕੱਲ ਨੇ,
ਇਹ ਜ਼ਿੰਦਗੀ ਦੀ ਮੇਰੀ ਮੁਬਾਰਕ ਘੜੀ ਸੀ।

-


25 NOV 2021 AT 18:53

ਤੇਰੀ ਹਾਜ਼ਰ ਜਵਾਬੀ, ਤੇਰੀ ਸ਼ਾਇਰੀ ਖ਼ਿਤਾਬੀ,
ਪੜ੍ਹੀ ਜਿਸਨੇ ਰੂਹ ਇਹ ਮੇਰੀ ਕਿਤਾਬੀ।

ਕੋਈ ਬਣਿਆ ਨੀ ਹੋਣਾ, ਤੇਰੀ ਰੂਹ ਤੋਂ ਸੋਹਣਾ,
ਕੀਤੀ ਹੋਉ ਰੱਬ ਨੇ ਕੋਸ਼ਿਸ਼ ਬੇਹਿਸਾਬੀ।

ਤੂੰ ਚੰਨ ਦਾ ਏਂ ਟੁਕੜਾ, ਕੀ ਸੋਹਣਾ ਇਹ ਮੁਖੜਾ,
ਤੇਰੇ ਸਾਹਵੇਂ ਕੀ ਨੇ ਮਹਿਖ਼ਾਨੇ ਸ਼ਰਾਬੀ।

ਤੂੰ ਰੱਬ ਦੀ ਏਂ ਮੂਰਤ, ਬਸ ਤੇਰੀ ਜ਼ਰੂਰਤ,
ਕੀ ਕਰਨੇ ਮੈਂ ਦੁਨੀਆਂ ਦੇ ਚਿਹਰੇ ਨਕਾਬੀ।

ਤੇਰੀ ਰੂਹ ਨੇ ਮਾਪੀ, ਹੈ ਜੂਹ ਮੇਰੇ ਦਿਲ ਦੀ,
ਮਿਲੀ ਤੈਨੂੰ ਮਿਲ ਕੇ ਹਰ ਗ਼ਮ ਤੋਂ ਆਜ਼ਾਦੀ।

ਜਿੰਦਗੀ ਹੋਵੇ ਜੰਨਤ, ਬਸ ਇਹੋ ਏ ਮੰਨਤ,
ਤੇਰੇ ਕਦਮਾਂ ਚ ਹੋਵੇ ਤੇਰੀ ਕਾਮਯਾਬੀ।


-


21 NOV 2021 AT 13:04

अपनी राह बनाने निकले, अरे! हम कितने दीवाने निकले
चलते गये अनजान राहों पर, मंजिल को जब पाने निकले।
भड़क उठे राहों के पत्थर, कि हम को ये हटाने निकले!
छोड़ा साथ ज़माने भर ने, नई जो रीत आज़माने निकले,
जीत ही लेंगे हक़ की बाज़ी, क्योंकि अब हम हथियानें निकले।।

-


20 NOV 2021 AT 15:52

ਦੁਖ-ਸੁਖ ਸਭ ਕਰਮਾਂ ਦੇ ਸੱਜਣਾਂ, ਕੀ ਖੁਸ਼ੀਆਂ ਕੀ ਖੇੜੇ,
ਕੁਛ ਵੀ ਨਹੀਂ ਸਥਿਰ ਇਸ ਜਗ ਤੇ, ਪਿਆਰ ਨਾ ਝਗੜੇ-ਝੇੜੇ,
ਯਾਦ ਰੱਖੀਂ ਇਹ ਕੱਲ੍ਹ ਵਿੱਛੜਨੇ, ਅੱਜ ਮਿਲੇ ਨੇ ਜਿਹੜੇ,
ਤੇਰਾ ਚੰਨ ਵੀ ਹੋਊ ਬੇਗਾਨਾ, ਜਦ ਚੜ੍ਹਿਆ ਹੋਰ ਦੇ ਵਿਹੜੇ,
ਇਹ ਸਭ ਰੋਜ਼ ਵੀਰਾਨੇ ਹੋਣੇ, ਜਦ ਵਿਰਹਾ ਨੇ ਘੇਰੇ।|

-


8 NOV 2021 AT 18:44

Khushnaseebi hai jo teri muskurahat da karan bnea,
Rabb da ajb si khel tu mainu apne pottea te gineya, Lakhan hi honge is masoomiat de kayal,
Per meri kismat si anmol jo gya eh nacheez chuneya

-


30 SEP 2021 AT 20:35

ਅਹਿਸਾਸ ਦੀ ਗੱਲ, ਤੇਰੇ ਸਾਥ ਦੀ ਗੱਲ,
ਜੋ ਬੱਝਦੀ ਹੀ ਜਾਵੇ ਐਸੀ ਆਸ ਦੀ ਗੱਲ,
ਤੇਰੀ ਹੀ ਦੀਦਾਰ ਵਾਲੀ ਪਿਆਸ ਦੀ ਗੱਲ
ਅਹਿਸਾਸ ਦੀ ਗੱਲ, ਤੇਰੇ ਸਾਥ ਦੀ ਗੱਲ...

-


17 MAY 2018 AT 12:17

ਮਾਸੂਮੀਅਤ ਦੀ ਮੂਰਤ ਹਜ਼ੂਰ ਸੀ ਉਹ,
ਹੱਦ ਮੁੱਕਦੀ ਿਜੱਥੇ ਸਬਰ ਦੀ ਉਹ ਜੂਹ ਸੀ ਉਹ।
ਦੋਸਤੀ ਤੇ ਯਾਰੀ ਬੇਿਹਸਾਬ ਸੀ ਕਮਾਈ,
ਤਾਂ ਹੀ ਹਰ “ਿਦਲ ਦੀ ਪ੍ਰੀਤ” ਸੀ ਉਹ।
ਮੁੱਖ ਉੱਤੇ ਹਰ ਵੇਲੇ ਰਹਿੰਦਾ ਸੀ ਸਰੂਰ ਛਾਿੲਆ,
ਹਰ ਚਹੁਣ ਵਾਲੇ ਦਾ ਗ਼ਰੂਰ ਸੀ ਉਹ।
ਸਾਡੇ ਨਾਲ਼ੋਂ ਵੱਧ ਖੌਰੇ ਸੀ ਲੋੜ ਉਸ ਜਹਾਨ ਨੂੰ,
ਰੱਬ ਦੀ ਿਵਛੜੀ ਿਪਆਰੀ ਕੋਈ ਰੂਹ ਸੀ ਉਹ।।

-


4 MAR 2018 AT 22:51

ਜਿੰਦੜੀ ਨਿਮਾਣੀ ਦਾ ਵਾਪਿਸ.. ਗੁਰੂਰ ਕੀਤਾ ਏ ਤੂੰ,
ਕਿੱਸਿਆਂ ਕਹਾਨੀਆਂ ਨੂੰ, ਸੱਚ ਸਰੂਪ ਦਿੱਤਾ ਏ ਤੂੰ।
ਸੁਪਨੇ ਤਾਂ ਪਹਿਲਾਂ ਵੀ..ਅਸੀਂ ਸਜਾਏ ਬਹੁਤ ਸੀ,
ਪਰ ਉਹਨਾਂ ਸੁਪਨਿਆਂ ਨੂੰ ਸਾਬਤ-ਸਥੂਲ ਕੀਤਾ ਏ ਤੂੰ।।

-


27 DEC 2017 AT 0:13

चश्मे-ए-हसीना ये बन के नगीना
नैनों में डूबे जब दिल का सफ़ीना ,
चलते हैं दिल के युँ फिर आर-पार,
कोई ना समझे है इनके के ये राज़।

ये सुर्ख़ गुलाबी जो होंठ सँवारे,
मीठे ज़हर के भरे हैं पिटारे,
नर्मी से करते है अपने शिकार,
करदें मदहोशी की सब हदें पार।

नाज़ुक कलाईयाँ ये गोरी की बहीयॉं,
भूला दे ये रुह को ताउर्म की तनहाईयां,
क़ब्रिस्तान के हों खुले जैसे द्वार,
आशिक़ों के करती हैं मुर्दे तैयार।

-


23 NOV 2017 AT 22:45

ताल्लुक़ तो है तेरी रूह का..अभी भी कुछ मेरी रूह से,
जो मेरे अल्फ़ाज़ों में ऐसे अहसास भर के चली जाती है।
क़ुरबत ये तेरी कर तवंगर इस दाद-ओ-तहसीन से,
मुझे मेरी ही कलम से अनजान सा कर जाती है।।

-


Fetching manpreet kaur Quotes