ਲਫ਼ਜ   (ਲਫ਼ਜ)
4 Followers · 4 Following

Joined 13 October 2023


Joined 13 October 2023
11 MAY AT 11:40

ਨਿੱਤ ਸੂਰਜਾਂ ਨੇ ਚੜ੍ਹਨਾ, ਨਿੱਤ ਸੂਰਜਾਂ ਨੇ ਲਹਿਣਾ
ਪਰਬਤ ਤੋਂ ਸਾਗਰਾਂ ਵੱਲ ਨਦੀਆਂ ਨੇ ਰੋਜ਼ ਵਹਿਣਾ
ਇਕ ਦੂਜੇ ਮਗਰ ਘੁੰਮਣਾ ਰੁੱਤਾਂ ਤੇ ਮੌਸਮਾਂ ਨੇ
ਇਹ ਸਿਲਸਿਲਾ ਜੁਗੋ ਜੁਗ ਏਦਾਂ ਹੀ ਚੱਲਦਾ ਰਹਿਣਾ

ਰੁਕਣੀ ਨਹੀਂ ਕਹਾਣੀ, ਬੱਝੇ ਨ ਰਹਿਣੇ ਪਾਣੀ
ਰੂਹੋਂ ਬਗੈਰ ਸੱਖਣੇ, ਬੁਤ ਨਾ ਬਣਾ ਕੇ ਰੱਖਣੇ
ਪਾਣੀ ਨੇ ਰੋਜ਼ ਤੁਰਨਾ, ਕੰਢੀਆਂ ਨੇ ਰੋਜ਼ ਖੁਰਨਾ
ਖੁਰਦੇ ਨੂੰ ਦੇ ਦਿਲਾਸਾ, ਤੁਰਦੇ ਨੇ ਨਾਲ ਰਹਿਣਾ

ਚੰਨ ਤਾਰਿਆਂ ਦੀ ਲੋਏ, ਇਕਰਾਰ ਜਿਹੜੇ ਹੋਏ
ਤਾਰੇ ਉਨਾਂ ਤੇ ਹੱਸੇ ਦੀਵੇ ਉਨਾਂ 'ਤੇ ਰੋਏ
ਟੁੱਟਦੇ ਕਰਾਰ ਦੇਖੇ, ਅਸਾਂ ਬੇਸ਼ੁਮਾਰ ਦੇਖੇ
ਲਫਜਾਂ ਦਾ ਬਣਿਆ ਦੇਖੀਂ ਕੱਲ ਇਹ ਮਹਿਲ ਵੀ ਢਹਿਣਾ

ਇਨ੍ਹਾਂ ਦੀਵਿਆਂ ਨੂੰ ਦੱਸ ਦੇ, ਇਨਾਂ ਤਾਰਿਆਂ ਨੂੰ ਕਹਿ ਦੇ
ਇਨ੍ਹਾਂ ਹੱਸਦੇ ਰੋਂਦਿਆਂ ਨੂੰ ਤੂੰ ਸਾਰਿਆਂ ਨੂੰ ਕਹਿ ਦੇ
ਅਸੀਂ ਜਾਨ ਵਲੋਂ ਦੀਵੇ, ਈਮਾਨ ਵਲੋਂ ਤਾਰੇ
ਅਸੀਂ ਦੀਵੇ ਵਾਂਗ ਬੁਝਣਾ, ਅਸੀਂ ਤਾਰੇ ਵਾਂਗ ਰਹਿਣਾ

ਸੁਣ ਹੇ ਝਨਾਂ ਦੇ ਪਾਣੀ, ਤੁੰ ਡੁੱਬ ਗਏ ਨ ਜਾਣੀਂ
ਤੇਰੇ ਪਾਣੀਆਂ ਤੇ ਤਰਨੀ ਇਸ ਪਿਆਰ ਦੀ ਕਹਾਣੀ
ਹੈ ਝੂਠ ਮਰ ਗਏ ਉਹ, ਡੁੱਬ ਕੇ ਤਾਂ ਤਰ ਗਏ ਉਹ
ਨਿੱਤ ਲਹਿਰਾਂ ਤੇਰੀਆਂ ਨੇ ਪਾ ਪਾ ਕੇ ਸ਼ੋਰ ਕਹਿਣਾ

-


29 APR AT 7:55

ਰੁਸ ਜਾ ਜਾਂ ਮਨਾ ਲੇ ਸੱਜਣਾ
ਤੂੰ ਇੱਕ ਪਾਸੇ ਤਾਂ ਕਿਨਾਰਾ ਕਰਲੇ
ਲਡ਼ਾਈ ਕਰ ਲਾ ਜਾਂ ਪਿਆਰ ਕਰਲੇ
ਜੇ ਦੋਨੋਂ ਕਰਨੇ ਤਾਂ ਵਿਆਹ ਕਰਲੇ

-


26 APR AT 12:08

ਕਾਰੋਬਾਰ ਤੇ ਫ਼ਿਰ ਹਾਲਾਤ ਪੁੱਛਦੇ ਨੇ
ਯਾਰੀ ਲਾਉਣ ਤੋਂ ਪਹਿਲਾਂ ਤੇਰੇ ਖਾਇਲਾਤ ਪੁੱਛਦੇ ਨੇ


ਧੰਦਾ ਇਸ਼ਕ ਦਾ ਕਰਦੇ ਨੇ
ਫ਼ਿਰ ਤੇਰੇ ਕੋਲੋਂ ਤੇਰੇ ਯਾਰ ਪੁੱਛਦੇ ਨੇ


ਪੈਸੇ ਲਾ ਕੇ ਤੇਰੇ ਜਜ਼ਬਾਤ ਪੁੱਛਦੇ ਨੇ
ਆਪਣੇ ਆਪ ਨੂੰ ਉੱਚਾ ਦਿਖਾ ਕੇ ਤੇਰੇ ਤੋਂ ਤੇਰੀ ਜਾਤ ਪੁੱਛਦੇ ਨੇ

-


26 APR AT 11:16

ਕੀ ਗੱਲ ਹੈ ਜੋ ਦੱਸਦਾ ਨਹੀਂ
ਖੁਸ਼ ਰਹਿਣਾ ਪਰ ਹੱਸਦਾ ਨਹੀਂ

ਤੱਕੜਾ ਏ ?
ਚੱਲ ਫ਼ਿਰ ਦੱਸ ਵੱਸਦਾ ਕਿਉਂ ਨਹੀਂ

ਜ਼ਮਾਨਾ ਹੀ ਚਾਲਕਾਂ ਦਾ ਹੈ
ਇਹ ਸੋਚ ਕੇ ਕਿਤੇ ਤੇਰਾ ਦਿਲ ਘੱਟਦਾ ਤਾਂ ਨਹੀਂ?

ਕੀ ਵਸਲ ਦੇ ਵਸ ਪੈ ਗਿਆ
ਜੋ ਹੁਣ ਤੇਰਾ ਉਹਦੇ ਬਿਨ੍ਹਾਂ ਸਰਦਾ ਨਹੀਂ?

-


Seems ਲਫ਼ਜ has not written any more Quotes.

Explore More Writers